ਲੇਖ ਮੁਕਾਬਲੇ ਕਰਵਾਏ

ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਐਨ ਐਸ ਐਸ ਵਿਭਾਗ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ ਐਸ ਐਸ ਵਿਭਾਗ ਦੇ ਕੋਆਰਡੀਨੇਟਰ ਡਾ ਮਮਤਾ ਸ਼ਰਮਾ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ ਸਰਬਜੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ 20/12/2021 ਨੂੰ ਲੇਖ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨ ਐਸ ਐਸ ਪ੍ਰੋਗਰਾਮ ਅਫਸਰ ਡਾ ਰਮਿੰਦਰਪਾਲ ਕੌਰ ਤੇ ਡਾ ਭੁਪਿੰਦਰ ਸਿੰਘ ਅਤੇ ਪ੍ਰੋਫੈਸਰ ਬਲਜੀਤ ਸਿੰਘ ਨੇ ਦਸਿਆ ਕਿ ਇਸ ਲੇਖ ਮੁਕਾਬਲੇ ਵਿੱਚ 15 ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਵਿਚ ਹਰਮਨਪ੍ਰੀਤ ਸਿੰਘ ਤੇ ਮਨਜੀਤ ਸਿੰਘ ਨੇ ਪਹਿਲਾ, ਅਮਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਜਮੈਂਟ ਦਾ ਕਾਰਜ ਪ੍ਰੋ ਕੁਲਦੀਪ ਸਿੰਘ ਤੇ ਡਾ ਹਰਦੀਪ ਕੌਰ ਨੇ ਨੇਪਰੇ ਚਾੜ੍ਹਿਆ। ਮੁਕਾਬਲੇ ਦਾ ਵਿਸ਼ਾ ਮੇਰੇ ਸੁਪਨਿਆਂ ਦਾ ਭਾਰਤ 1947,ਆਜ਼ਾਦੀ ਦੇ ਗੁੰਮਨਾਮ ਨਾਇਕ ਰਖਿਆ ਗਿਆ। ਸੰਸਥਾ ਪ੍ਰਧਾਨ ਸ ਭੋਲਾ ਸਿੰਘ ਵਿਰਕ ਨੇ ਵਿਭਾਗ ਨੂੰ ਅਜਿਹੇ ਕਾਰਜਾਂ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।

ਸੰਘੇੜਾ ਕਾਲਜ ਵਿਖੇ ਵੋਟ ਬਣਾਉਣ ਲਈ ਤਿੰਨ ਦਿਨਾਂ ਕੈਂਪ ਦਾ ਆਯੋਜਨ

22 ਦਸੰਬਰ 2021 ਨੂੰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਐਨ ਐਸ ਐਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਆਰਡੀਨੇਟਰ ਡਾ ਮਮਤਾ ਸ਼ਰਮਾ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ ਸਰਬਜੀਤ ਸਿੰਘ ਕੁਲਾਰ ਅਗਵਾਈ ਵਿਚ ਰੈਡ ਰਿਬਨ ਕਲੱਬ ਦੇ ਸਹਿਯੋਗ ਨਾਲ 18 ਸਾਲ ਦੇ ਹੋ ਚੁੱਕੇ ਵਿਦਿਆਰਥੀਆਂ ਦੀ ਵੋਟ ਬਣਾਉਣ ਲਈ ਤਿੰਨ ਦਿਨਾਂ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਈਸ ਪ੍ਰਿੰਸੀਪਲ ਤਾਰਾ ਸਿੰਘ ਤੇ ਐਨ ਐਸ ਐਸ ਪ੍ਰੋਗਰਾਮ ਅਫਸਰ ਡਾ ਰਮਿੰਦਰਪਾਲ ਕੌਰ ,ਪ੍ਰੋ ਬਲਜੀਤ ਸਿੰਘ, ਡਾ ਭੁਪਿੰਦਰ ਸਿੰਘ ਨੇ ਦਸਿਆ ਕਿ ਇਹ ਕੈਂਪ ਜਿਲਾ ਪ੍ਰਸ਼ਾਸ਼ਨ ਬਰਨਾਲਾ ਦੇ ਸਹਿਯੋਗ ਨਾਲ ਵੋਟ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਹਿੱਤ ਲਗਾਇਆ ਜਿਸ ਵਿਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ। ਕਾਲਜ ਵਲੋਂ ਇਸ ਸਬੰਧੀ ਵਿਦਿਆਰਥੀਆਂ ਨੂੰ ਅਗਾਊਂ ਜਾਣਕਾਰੀ ਦਿੱਤੀ। ਕੈਂਪ ਵਿੱਚ ਐਨ ਐਸ ਐਸ ਵਾਲੰਟੀਅਰਾਂ ਮਨਜੀਤ ਸਿੰਘ, ਜਸਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਦੀ ਟੀਮ ਨੇ ਬਹੁਤ ਵਧੀਆ ਭੂਮਿਕਾ ਨਿਭਾਈ।

ਐਨ ਐਸ ਐਸ ਵਿਭਾਗ ਵਲੋਂ ਕੌਮੀ ਬਾਲੜੀ ਦਿਵਸ ਦਾ ਆਯੋਜਨ

ਐਨ ਐਸ ਐਸ ਵਿਭਾਗ ਵਲੋਂ ਕੌਮੀ ਬਾਲੜੀ ਦਿਵਸ ਦਾ ਆਯੋਜਨ ਗੁਰੂ ਗੋਬਿੰਦ ਸਿੰਘ ਕਾਲਜ ,ਸੰਘੇੜਾ ਵਿਖੇ ਐਨ ਐਸ ਐਸ ਵਿਭਾਗ ਵਲੋਂ ਕੋਆਰਡੀਨੇਟਰ ਡਾ ਮਮਤਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਡਾ ਸਰਬਜੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਸੰਸਥਾ ਪ੍ਰਧਾਨ ਸ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਸਦਕਾ 24/12/2021 ਨੂੰ ਕੌਮੀ ਬਾਲੜੀ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਾਲੰਟੀਅਰਾਂ ਦੇ ਭਾਸ਼ਨ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨ ਐਸ ਐਸ ਪ੍ਰੋ ਗਰਾਮ ਅਫਸਰ ਡਾ ਰਮਿੰਦਰਪਾਲ ਕੌਰ ਨੇ ਕਿਹਾ ਕਿ ਬਾਲੜੀ ਦਿਵਸ ਦਾ ਆਯੋਜਨ ਧੀਆਂ ਦੀ ਸਮਾਜ ਵਿੱਚ ਮਹੱਤਤਾ ਤੋਂ ਵਾਕਿਫ ਕਰਵਾਉਂਦਾ ਹੈ।ਪ੍ਰੋ ਬਲਜੀਤ ਸਿੰਘ, ਡਾ ਭੁਪਿੰਦਰ ਸਿੰਘ ਨੇ ਦਸਿਆ ਕਿ ਅਜਿਹੇ ਸਮਾਗਮ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ।ਭਾਸ਼ਨ ਮੁਕਾਬਲਿਆਂ ਵਿਚ ਪ੍ਰਭਜੋਤ ਕੌਰ, ਹਰਮਨਦੀਪ ਸਿੰਘ, ਪਵਨਦੀਪ ਕੌਰ, ਸੁਖਚੈਨ ਕੌਰ ਤੇ ਅੰਮ੍ਰਿਤ ਪਾਲ ਸਿੰਘ ਨੇ ਹਿੱਸਾ ਲਿਆ।

ਵੋਟਰ ਦਿਵਸ

25 ਜਨਵਰੀ 2022 ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਐਨ ਐਸ ਐਸ ਕੋਆਰਡੀਨੇਟਰ ਡਾ ਮਮਤਾ ਸ਼ਰਮਾ ਅਤੇ ਜਿਲਾ ਪ੍ਰਸ਼ਾਸ਼ਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੰਸਥਾ ਪ੍ਰਧਾਨ ਸ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ ਸਰਬਜੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਐਨ ਐਸ ਐਸ ਵਿਭਾਗ ਵਲੋਂ ਵੋਟਰ ਦਿਵਸ ਦਾ ਆਯੋਜਨ ਕੀਤਾ ਗਿਆ। ਐਨ ਐਸ ਐਸ ਪ੍ਰੋਗਰਾਮ ਅਫਸਰ ਡਾ ਰਮਿੰਦਰਪਾਲ ਕੌਰ,ਡਾ ਭੁਪਿੰਦਰ ਸਿੰਘ, ਪ੍ਰੋ ਬਲਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਵਿਭਾਗ ਵਲੋਂ ਇਸ ਤੋਂ ਪਹਿਲਾਂ ਵੋਟ ਬਣਾਉਣ ਲਈ ਤਿੰਨ ਦਿਨਾਂ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਹੁਣ ਵਾਲੰਟੀਅਰਾਂ ਨੂੰ ਇਸ ਪਖੋਂ ਜਾਗਰੂਕ ਕੀਤਾ ਗਿਆ ਕਿ ਉਹ ਵੋਟ ਦੀ ਵਰਤੋਂ ਬਿਨਾਂ ਕਿਸੇ ਦਬਾਅ ਦੇ ,ਬਿਨਾ ਕਿਸੇ ਲਾਲਚ ਦੇ ਸਹੀ ਤਰੀਕੇ ਨਾਲ ਕਰਨ।ਇਸ ਮੰਤਵ ਲਈ ਵਾਲੰਟੀਅਰਾਂ ਨੂੰ ਸਹੁੰ ਵੀ ਚੁਕਾਈ ਗਈ।

ਦੋ ਰੋਜਾ ਐਨ. ਐਸ. ਐਸ ਕੈਂਪ ਦਾ ਆਯੋਜਨ

ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਐਨ ਐਸ ਐਸ ਵਿਭਾਗ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ ਐਸ ਐਸ ਦੇ ਕੋਆਰਡੀਨੇਟਰ ਡਾ ਮਮਤਾ ਸ਼ਰਮਾ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ ਸਰਬਜੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਦੋ ਰੋਜ਼ਾ ਸਫਾਈ ਕੈਂਪ ਮਿਤੀ 27 ਅਤੇ 28 ਫਰਵਰੀ 2022 ਨੂੰ ਲਗਾਇਆ ਗਿਆ ਜਿਸ ਵਿੱਚ 50 ਵਾਲੰਟੀਅਰਾਂ ਨੇ ਹਿੱਸਾ ਲਿਆ। ਵਾਲੰਟੀਅਰਾਂ ਨੇ ਕਾਲਜ ਕੈਂਪਸ ਦੀ ਸਫਾਈ ਕੀਤੀ। ਪਾਰਕਾਂ ਵਿੱਚ ਫੁੱਲ ਬੂਟੇ ਲਾਏ। ਵਾਤਾਵਰਣ ਦੀ ਸਾਂਭ ਸੰਭਾਲ ਲਈ ਵੀ ਵਾਲੰਟੀਅਰਾਂ ਵਲੋਂ ਨਿੱਗਰ ਉਪਰਾਲੇ ਆਰੰਭਣ ਦਾ ਅਹਿਦ ਲਿਆ।

ਦੋ ਰੋਜਾ ਐਨ.ਐਸ.ਐਸ ਕੈਂਪ ਦਾ ਆਯੋਜਨ

ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਐਨ ਐਸ ਐਸ ਵਿਭਾਗ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ ਐਸ ਐਸ ਦੇ ਕੋਆਰਡੀਨੇਟਰ ਡਾ ਮਮਤਾ ਸ਼ਰਮਾ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ ਸਰਬਜੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਦੋ ਰੋਜ਼ਾ ਮਿਤੀ 02 ਫਰਵਰੀ 2022 ਤੋਂ 03 ਫਰਵਰੀ 2022 ਤੱਕ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਦੋ ਰੋਜਾ ਸਫਾਈ ਕੈਂਪ ਦਾ ਆਯੋਜਨ ਕੀਤਾ ਗਿਆ।

ਸੰਘੇੜਾ ਕਾਲਜ ਦੇ ਐਨ ਐਸ ਐਸ ਯੂਨਿਟਾਂ ਵਲੋਂ ਸਫਾਈ ਕੈਂਪ ਲਗਾਇਆ

ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਐਨ ਐਸ ਐਸ ਵਿਭਾਗ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ ਐਸ ਐਸ ਵਿਭਾਗ ਦੇ ਪ੍ਰੋਗ੍ਰਾਮ ਕੋਆਰਡੀਨੇਟਰ ਡਾ ਮਮਤਾ ਸ਼ਰਮਾ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ ਸਰਬਜੀਤ ਸਿੰਘ ਕੁਲਾਰ ਦੀ ਅਗਵਾਈ ਵਿਚ ਪਿੰਡ ਭੱਦਲਵਢ ਵਿਖੇ ਮਿਤੀ 14 ਫਰਵਰੀ 2022 ਨੂੰ ਸਫਾਈ ਕੈਂਪ ਲਗਾਇਆ। ਇਸ ਕੈਂਪ ਦੌਰਾਨ ਵਾਲੰਟੀਅਰਾਂ ਨੇ ਪਿੰਡ ਦੇ ਮੁੱਖ ਦੁਆਰ ਅਤੇ ਸਾਂਝੀਆਂ ਥਾਵਾਂ, ਬਸ ਅੱਡੇ ਆਦਿ ਦੀ ਸਫਾਈ ਕੀਤੀ। ਇਸ ਮੌਕੇ ਵਾਲੰਟੀਅਰਾਂ ਨੇ ਪਿੰਡ ਦੀ ਸੱਥ ਵਿੱਚ ਬੈਠੇ ਬਜੁਰਗਾਂ ਤੋਂ ਪਿੰਡ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਇਕੱਤਰ ਕੀਤੀ। ਵਾਲੰਟੀਅਰ ਅੰਮ੍ਰਿਤਪਾਲ ਸਿੰਘ ਨੇ ਜਨ ਸਾਧਾਰਨ ਨੂੰ ਵੋਟ ਦੇ ਅਧਿਕਾਰ ਦੀ ਜਰੂਰੀ ਵਰਤੋਂ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸੰਸਥਾ ਪ੍ਰਧਾਨ ਸ ਭੋਲਾ ਸਿੰਘ ਵਿਰਕ ਨੇ ਵਾਲੰਟੀਅਰਾਂ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਨਿਸ਼ਕਾਮ ਸੇਵਾ ਭਾਵਨਾ ਨਾਲ ਵਿਚਰਨ ਦਾ ਸੱਦਾ ਦਿੱਤਾ।